Personalities

Jathedar Dalip Singh Ji

Jathedar

Biography

ਸਨਮਾਨ-ਪੱਤਰ

ਜੀ ਸ੍ਰ: ਦਲੀਪ ਸਿੰਘ ਜੀ ਮੱਲੂ ਨੰਗਲ ਨੂੰ ਅੰਮ੍ਰਿਤਸਰ ਨਗਰ ਨਿਵਾਸੀਆਂ ਵੱਲੋਂ ਸਥਾਪਤ “ਵਿਸ਼ੇਸ਼ ਸੇਵਾ ਅਵਾਰਡ” ਨਾਲ ਸਨਮਾਨਿਤ ਕੀਤੇ ਜਾਣ ਦੇ ਮੌਕੇ ਤੇ ਪੜ੍ਹਿਆ ਗਿਆ।

ਕਰਤੱਵ ਹੀ ਮਨੁੱਖੀ ਸ਼ਖ਼ਸੀਅਤ ਦੀ ਜਾਣ ਪਛਾਣ ਹੈ ਅਤੇ ਜਦੋਂ ਕਰਤੱਵ ਨਿਸ਼ਕਾਮ ਹੋਣ ਤਾਂ ਸ਼ਖ਼ਸੀਅਤ ਉੱਪਰ ਨਿਖਾਰ ਆ ਜਾਣਾ ਕੁਦਰਤੀ ਹੈ। ਸਰਦਾਰ ਦਲੀਪ ਸਿੰਘ ਮੱਲੂ ਨੰਗਲ ਅਜਿਹੇ ਦਰਵੇਸ਼ ਆਗੂ ਹਨ ਜਿਨ੍ਹਾਂ ਦਾ ਜੀਵਨ ਤੇ ਕੰਮ ਅੱਜਕੱਲ੍ਹ ਦੇ ਸਾਰੇ ਆਗੂਆਂ ਲਈ ਇੱਕ ਮਿਸਾਲ ਹੈ।

2 ਫਰਵਰੀ 1931 ਨੂੰ ਅੰਮ੍ਰਿਤਸਰ ਸ਼ਹਿਰ ਤੋਂ ਕੇਵਲ 13 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਮੱਲੂ ਨੰਗਲ ਵਿਖੇ ਜਨਮੇ ਸ੍ਰ: ਦਲੀਪ ਸਿੰਘ ਮੱਲੂ ਨੰਗਲ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ, ਨੇੜਲੇ ਜਗਦੇਵ ਕਲਾਂ ਦੇ ਸਕੂਲ ਅਤੇ ਗੁਰੂ ਕੇ ਬਾਗ਼ ਵਿਖੇ ਸਥਿਤ ਖ਼ਾਲਸਾ ਸਕੂਲ ਤੋਂ ਪ੍ਰਾਪਤ ਕੀਤੀ।

ਸ੍ਰ: ਦਲੀਪ ਸਿੰਘ ਦਾ ਪਰਿਵਾਰ ਸ਼ੁਰੂ ਤੋਂ ਹੀ ਧਾਰਮਿਕ ਰੁਚੀਆਂ ਵਾਲਾ ਪਰਿਵਾਰ ਸੀ ਅਤੇ ਅਜਿਹੀ ਹੀ ਲਗਨ ਆਪ ਜੀ ਨੂੰ ਪਿਤਾ-ਪੁਰਖੀ ਵਿਰਸੇ ਵਿੱਚ ਪ੍ਰਾਪਤ ਹੋਈ। ਮੈਟ੍ਰਿਕ ਪਾਸ ਕਰਨ ਪਿੱਛੋਂ ਆਪ ਜੀ ਧਾਰਮਿਕ ਵਿੱਦਿਆ ਦੀ ਪ੍ਰਾਪਤੀ ਵਿੱਚ ਜੁੱਟ ਗਏ ਅਤੇ ਸੰਤ ਬਾਬਾ ਰਾਮ ਦਾਸ ਜੀ, ਸੰਤ ਬਾਬਾ ਕੌਕ ਦਾਸ ਜੀ ਅਤੇ ਸੁਪ੍ਰਸਿੱਧ ਹਕੀਮ ਸ੍ਰ: ਅਮਰ ਸਿੰਘ ਜੀ ਖਤਰਾਵਾਂ ਵਾਲਿਆਂ ਦੀ ਅਗਵਾਈ ਹੇਠ ਆਪ ਨੇ ਧਾਰਮਿਕ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ ਅਤੇ ਇਸ ਖੇਤਰ ਵਿੱਚ ਆਪਣੇ ਇਲਾਕੇ ਦੀ ਮੰਨੀ-ਪ੍ਰਮੰਨੀ ਸ਼ਖ਼ਸੀਅਤ ਵਜੋਂ ਉੱਭਰੇ।

1965 ਵਿੱਚ ਸੰਗਤਾਂ ਨੇ ਆਪ ਜੀ ਨੂੰ ਪਿੰਡ ਵਿਚਲੇ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਦਾ ਪ੍ਰਧਾਨ ਸਥਾਪਤ ਕਰ ਦਿੱਤਾ, ਜਿਸ ਅਹੁਦੇ ਤੇ ਆਪ 1979 ਤੱਕ ਸੇਵਾ ਕਰਦੇ ਰਹੇ। ਇੱਥੋਂ ਅਗਲਾ ਕਦਮ ਪੁੱਟਦੇ ਹੋਏ 1979 ਵਿੱਚ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ਵੱਧ ਵੋਟਾਂ ਲੈ ਕੇ ਮੈਂਬਰ ਬਣੇ। ਆਪਣੀ ਮਿਹਨਤ, ਲਗਨ, ਈਮਾਨਦਾਰੀ ਅਤੇ ਨਿਸ਼ਕਾਮ ਸੇਵਾ ਸਦਕਾ ਛੇਤੀ ਹੀ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੋਹਰੀਆਂ ਵਿੱਚ ਗਿਣੇ ਜਾਣ ਲੱਗੇ।

ਇਸ ਦੌਰਾਨ ਆਪ ਜੀ ਨੂੰ ਸੰਤ ਫਤਹਿ ਸਿੰਘ, ਸੰਤ ਚੰਨਣ ਸਿੰਘ, ਸਰਦਾਰ ਪ੍ਰਤਾਪ ਸਿੰਘ ਕੈਰੋਂ, ਸ੍ਰ: ਕਪੂਰ ਸਿੰਘ ਆਈ. ਸੀ. ਐੱਸ. ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਅਤੇ ਦੋ ਵਾਰ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਣੇ। ਅਤਿਅੰਤ ਨਿਸ਼ਕਾਮ ਸੇਵਕ, ਈਮਾਨਦਾਰ ਅਤੇ ਸੱਚੇ-ਸੁੱਚੇ ਹੋਣ ਕਾਰਨ ਹੀ ਆਪ ਜੀ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ: ਸੁਰਜੀਤ ਸਿੰਘ ਬਰਨਾਲਾ ਅਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਸਾਰਿਆਂ ਦੇ ਹੀ ਵਿਸ਼ਵਾਸਪਾਤਰ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਹੁਦੇਦਾਰ ਵਜੋਂ ਜੋ ਸੇਵਾ ਆਪ ਨੇ ਨਿਭਾਈ ਉਹ ਮਿਸਾਲੀ ਹੈ।

ਕਈ ਵੇਰਾਂ ਪਾਕਿਸਤਾਨ ਅਤੇ ਵਿਦੇਸ਼ਾਂ ਨੂੰ ਜਾਣ ਵਾਲੇ ਡੈਲੀਗੇਸ਼ਨਾਂ ਦੀ ਅਗਵਾਈ ਆਪ ਨੇ ਕੀਤੀ ਪਰੰਤੂ ਕਿਰਾਏ ਜਾਂ ਟੀ. ਏ., ਡੀ. ਏ. ਦਾ ਇੱਕ ਵੀ ਪੈਸਾ ਐੱਸ. ਜੀ. ਪੀ. ਸੀ. ਪਾਸੋਂ ਨਹੀਂ ਲਿਆ। ਗੁਰਦੁਆਰਾ ਰਾਮਸਰ ਜੀ ਵਿਖੇ ਸਥਾਪਤ ਐੱਸ. ਜੀ. ਪੀ. ਸੀ. ਦੀ ਗੋਲਡਨ ਆਫਸੈੱਟ ਪ੍ਰੈੱਸ ਆਪ ਜੀ ਦੀ ਮਿਹਨਤ ਅਤੇ ਯਤਨਾਂ ਦੀ ਹੀ ਉਪਜ ਹੈ, ਜੋ ਅੱਜ ਧਾਰਮਿਕ ਸਾਹਿਤ ਛਾਪਣ ਵਾਲੀ ਮੋਹਰੀ ਪ੍ਰੈੱਸ ਹੈ।

ਗੁਰੂ ਰਾਮਦਾਸ ਰਿਸਰਚ ਤੇ ਮੈਡੀਕਲ ਇੰਸਟੀਚਿਊਟ ਨੂੰ ਸਥਾਪਤ ਕਰਨ ਵਿੱਚ ਆਪ ਜੀ ਦਾ ਯੋਗਦਾਨ ਬਹੁਤ ਉੱਘਾ ਹੈ। ਆਪਣੀ ਪ੍ਰੇਰਨਾ ਨਾਲ ਆਪ ਜੀ ਇਸ ਸੰਸਥਾ ਲਈ ਲਗਭਗ 55 ਏਕੜ ਦੀ ਵਡਮੁੱਲੀ ਜ਼ਮੀਨ ਲਾਗਲੇ ਪਿੰਡਾਂ ਕੋਲੋਂ ਐੱਸ. ਜੀ. ਪੀ. ਸੀ. ਨੂੰ ਦਿਵਾਉਣ ਵਿੱਚ ਸਫ਼ਲ ਹੋਏ। ਅੱਜ ਤੱਕ ਇਸ ਸੰਸਥਾ ਨਾਲ ਸਬੰਧਤ ਉਸਰ ਰਹੀਆਂ ਇਮਾਰਤਾਂ ਦੀ ਦੇਖ-ਰੇਖ ਵੀ ਆਪ ਜੀ ਨਿਸ਼ਕਾਮ ਤੌਰ ਤੇ ਕਰ ਰਹੇ ਹਨ।

ਐੱਸ. ਜੀ. ਪੀ. ਸੀ. ਦੇ ਸਾਰੇ ਐਜੂਕੇਸ਼ਨਲ ਅਦਾਰਿਆਂ ਦੇ ਮੁੱਖ ਟਰੱਸਟੀਆਂ ਵਿੱਚ ਆਪ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਤੋਂ ਬਿਨਾਂ ਆਪ ਨੇ ਆਪਣੇ ਨਗਰ ਨਿਵਾਸੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਜੋ ਸੇਵਾ ਕੀਤੀ ਹੈ ਉਹ ਸਾਡੇ ਸਾਰਿਆਂ ਲਈ ਇੱਕ ਆਦਰਸ਼ ਹੈ। ਗੁਰਦੁਆਰਾ ਸਾਹਿਬ ਕੰਪਲੈਕਸ ਦੀ ਸ਼ਾਨਦਾਰ ਇਮਾਰਤ ਤੋਂ ਬਿਨਾਂ ਇੱਕ ਅਤੀ ਉੱਚ ਦਰਜੇ ਦੀ ਫ੍ਰੀ ਡਿਸਪੈਂਸਰੀ ਅਤੇ ਇੱਕ ਸ਼ਾਨਦਾਰ ਲਾਇਬ੍ਰੇਰੀ ਆਪਣੇ ਨਗਰ ਨਿਵਾਸੀਆਂ ਨੂੰ ਆਪ ਜੀ ਦੀ ਵਡਮੁੱਲੀ ਦੇਣ ਹੈ। ਆਪ ਜੀ ਦੀ ਲਾਇਬ੍ਰੇਰੀ ਵਿੱਚ 150 ਦੇ ਕਰੀਬ ਹੱਥ-ਲਿਖਤ ਖਰੜੇ ਹਨ, ਜਿਨ੍ਹਾਂ ਵਿੱਚੋਂ ਕਈ ਹੋਰ ਕਿਧਰੇ ਵੀ ਉਪਲਬਧ ਨਹੀਂ ਹਨ। ਦੇਸ਼-ਵਿਦੇਸ਼ ਤੋਂ ਨੇਤਾ, ਆਗੂ ਅਤੇ ਬੁੱਧੀਜੀਵੀ ਇਸ ਨੂੰ ਉਚੇਚੇ ਤੌਰ ਤੇ ਵੇਖਣ ਲਈ ਪਧਾਰਦੇ ਹਨ।

ਅੱਜ ਮਿਤੀ 12 ਅਕਤੂਬਰ, 2003 ਦਿਨ ਐਤਵਾਰ ਨੂੰ ਸ੍ਰੀ ਗੁਰੂ ਰਾਮ ਦਾਸ ਜੀ ਦੇ 469ਵੇਂ ਅਵਤਾਰ ਪੁਰਬ ਅਤੇ ਅੰਮ੍ਰਿਤਸਰ ਦੀ ਪਾਵਨ ਨਗਰੀ ਦੇ 426ਵੇਂ ਸਥਾਪਨਾ ਦਿਵਸ ਦੇ ਅਵਸਰ ਤੇ ਨਗਰ ਨਿਵਾਸੀਆਂ ਵੱਲੋਂ ਸਥਾਪਤ ਵਿਸ਼ੇਸ਼ ਸੇਵਾ ਅਵਾਰਡ ਨਾਲ ਆਪ ਜੀ ਨੂੰ ਸਨਮਾਨਤ ਕਰਦਿਆਂ ਅਸੀਂ ਵੱਡੀ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਾਂ ਅਤੇ ਆਪ ਜੀ ਦੀ ਚੰਗੀ ਸਿਹਤ ਅਤੇ ਲੰਮੀ ਆਯੂ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ।

Achievements

According to the sanman-pattar read on 12 October 2003, the residents of Amritsar honoured him with their Special Service Award. The occasion was the 469th birth anniversary of Sri Guru Ram Das Ji and the 426th foundation day of Amritsar.

A separate Award of Honour tray from Sri Guru Ram Das Institute of Medical Sciences & Research, Sri Amritsar, is inscribed “Jathedar Dalip Singh Mallu Nangal” and “Shukrana Divas (February-01-2003)”.

The same letter says the sangat made him president of Gurdwara Patshahi Panjvi in the village in 1965, that he served in that office until 1979, and that in 1979 he became a member of the Shiromani Gurdwara Parbandhak Committee with the highest number of votes. It also says he was twice senior vice-president of the committee.

Contributions

The 12 October 2003 letter credits him with these, and this page does not add to that account:

  • He studied Sikh scripture under Sant Baba Ram Das Ji, Sant Baba Kauk Das Ji, and Hakim Sardar Amar Singh Ji of Khatrawan.
  • He worked with Sant Fateh Singh, Sant Channan Singh, Sardar Pratap Singh Kairon, Sardar Kapur Singh, and Sant Harchand Singh Longowal.
  • He led delegations to Pakistan and abroad, and took no fare or T.A./D.A. from the SGPC.
  • The SGPC Golden Offset Press at Gurdwara Ramsar is described as the result of his effort.
  • He helped the SGPC obtain about 55 acres from nearby villages for the Guru Ram Das research and medical institute, and the letter says he was still overseeing its buildings without pay.
  • He is named among the chief trustees of the SGPC’s educational institutions.
  • Besides the gurdwara complex, a free dispensary and a library of about 150 handwritten manuscripts are described as his gift to the residents.

Connection with Mallu Nangal

Born on 2 February 1931 in ਮੱਲੂ ਨੰਗਲ, about 13 kilometres from Amritsar. His early schools were the village primary school, the school at Jagdev Kalan, and Khalsa School at Guru Ke Bagh. From 1965 to 1979 he was president of Gurdwara Patshahi Panjvi in the village.

Portrait of Jathedar Dalip Singh Ji, supplied for this archive. A studio mark in the corner appears to name Amritsar.
Portrait of Jathedar Dalip Singh Ji, supplied for this archive. A studio mark in the corner appears to name Amritsar.
Jathedar Dalip Singh Ji reading a pothi. Photograph supplied for this archive.
Jathedar Dalip Singh Ji reading a pothi. Photograph supplied for this archive.
Gathering photograph supplied with Jathedar Dalip Singh Ji’s papers. The print is marked Harbans Singh Photo Artist, s/o S. Gurdial Singh Photo Artist, PH. 54611. The individuals are not labelled.
Gathering photograph supplied with Jathedar Dalip Singh Ji’s papers. The print is marked Harbans Singh Photo Artist, s/o S. Gurdial Singh Photo Artist, PH. 54611. The individuals are not labelled.
Award of Honour from Sri Guru Ram Das Institute of Medical Sciences & Research, Sri Amritsar. The base reads Jathedar Dalip Singh Mallu Nangal, Shukrana Divas, 1 February 2003.
Award of Honour from Sri Guru Ram Das Institute of Medical Sciences & Research, Sri Amritsar. The base reads Jathedar Dalip Singh Mallu Nangal, Shukrana Divas, 1 February 2003.
The sanman-pattar read on 12 October 2003, when the residents of Amritsar honoured him with the Special Service Award.
The sanman-pattar read on 12 October 2003, when the residents of Amritsar honoured him with the Special Service Award.

Sources: Sanman-pattar read on 12 October 2003 by the residents of Amritsar, photographed for this archive. Award of Honour, Sri Guru Ram Das Institute of Medical Sciences & Research, Shukrana Divas, 1 February 2003. Photographs supplied for the archive, October 2026. The life above is the text of that citation; it has not been checked against a second published record.